ਖ਼ੁਸ਼ਖ਼ਬਰੀ! ਹੁਣ ਤੁਸੀਂ ਸਿਰਫ਼ 5 ਰੁਪਏ ‘ਚ ਖ਼ਰੀਦ ਸਕੋਗੇ ਸੋਨਾ, ਜਾਣੋ ਕਿਵੇਂ

ਸੋਨਾ ਲਗਾਤਾਰ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੁੰਦਾ ਜਾ ਰਿਹਾ ਹੈ ਅਤੇ ਇਸਦੀਆਂ ਕੀਮਤਾਂ ਅਸਮਾਨ ਛੁਹ ਰਹੀਆਂ ਹਨ। ਪਰ ਹੁਣ ਤਿਉਹਾਰਾਂ ਦੇ ਇਸ ਸੀਜ਼ਨ ਵਿੱਚ ਆਮ ਲੋਕਾਂ ਲਈ ਇੱਕ ਵੱਡੀ ਖ਼ੁਸ਼ਖ਼ਬਰੀ ਆਈ ਹੈ। ਤੁਹਾਨੂੰ ਦੱਸ ਦੇਈਏ ਕਿ ਈ-ਕਾਮਰਸ ਕੰਪਨੀ ਐਮਾਜ਼ੋਨ ਇੰਡੀਆ ਦੀ ਫਾਈਨੈਂਸ਼ੀਅਲ ਸਰਵੀਸਜ਼ ਕੰਪਨੀ ਐਮਾਜ਼ੋਨ ਪੇ ਨੇ ਗਾਹਕਾਂ ਅਤੇ ਨਿਵੇਸ਼ਕਾਂ ਲਈ ਆਨਲਾਈਨ ਸੋਨੇ ਵਿਚ ਨਿਵੇਸ਼ ਕਰਨ ਲਈ ‘Gold Vault’ ਲਾਂਚ ਕੀਤਾ ਹੈ।

ਕੰਪਨੀ ਨੇਂ ਇਸ ਸਰਵਿਸ ਲਈ ਸੇਫਗੋਲਡ ਨਾਲ ਸਾਂਝੇਦਾਰੀ ਕੀਤੀ ਹੈ। ਤੁਸੀਂ ਹੁਣ Gold Vault ਜ਼ਰੀਏ ਘੱਟ ਤੋਂ ਘੱਟ 5 ਰੁਪਏ ਦਾ ਸੋਨਾ ਵੀ ਖ਼ਰੀਦ ਸਕੋਗੇ। ਇਸ ਆਫਰ ਨੂੰ ਲਾਂਚ ਕਰਨ ਨਾਲ ਕੰਪਨੀ ਦਾ ਮਕਸਦ ਐਮਾਜ਼ੋਨ ਪੇ ਦੇ ਜ਼ਰੀਏ ਪੇ.ਟੀ.ਐਮ., ਫੋਨਪੇ, ਗੂਗਲ ਪੇ, ਮੋਬਿਕਵਿਕ, ਐਕਸਿਸ ਬੈਂਕ ਵਰਗੀਆਂ ਕੰਪਨੀਆਂ ਨੂੰ ਡਿਜੀਟਲ ਗੋਲਡ ਖ਼ਰੀਦਣ ਵਿਚ ਟੱਕਰ ਦੇਣਾ ਹੈ।

Amazon ਦੇ ਇਕ ਬੁਲਾਰੇ ਦੇ ਅਨੁਸਾਰ ਕੰਪਨੀ ਆਪਣੇ ਗਾਹਕਾਂ ਤੋਂ ਇਨੋਵੇਸ਼ਨ ਕਰਨ ਵਿਚ ਵਿਸ਼ਵਾਸ ਰੱਖਦੀ ਹੈ ਤਾਂ ਕਿ ਉਨ੍ਹਾਂ ਲਈ ਨਵੇਂ ਅਨੁਭਵ ਬਣ ਸਕਣ। ਐਮਾਜ਼ਾਨ ਆਪਣੀ ਇਸ ਪੇਸ਼ਕਸ਼ ਨਾਲ ਗਾਹਕਾਂ ਨੂੰ ਇਹ ਆਜ਼ਾਦੀ ਵੀ ਦੇਵੇਗੀ ਕਿ ਉਹ ਕਿਸੇ ਵੀ ਸਮੇਂ ਸੋਨਾ ਖਰੀਦ ਅਤੇ ਵੇਚ ਸਕਣਗੇ। ਸੋਨਾ ਖਰੀਦਣ ਲਈ ਗਾਹਕ ਐਮਾਜ਼ੋਨ ਪੇ ‘ਤੇ ਜਾ ਕੇ ‘ਗੋਲਡ ਵਾਲੇਟ’ ਦੇ ਬਦਲ ‘ਤੇ ਕਲਿੱਕ ਕਰ ਕਰ ਸਕਦੇ ਹਨ।

ਨਾਲ ਹੀ ਗਾਹਕ ਬਹੁਤ ਘੱਟ ਕੀਮਤ ਅਤੇ ਬਿਨਾਂ ਕਿਸੇ ਪਰੇਸ਼ਾਨੀ ਦੇ ਸੁਰੱਖਿਆ ਲਈ ਲਾਕਰ ਵੀ ਕਿਰਾਏ ‘ਤੇ ਲੈ ਸਕਦੇ ਹਨ। ਤੁਹਾਨੂੰ ਦੱਸ ਦੇਈਏ ਕਿ Paytm ਅਤੇ Phonepe ਦੋਵਾਂ ਨੇ 2017 ਵਿਚ ਆਪਣੇ ਪਲੇਟਫਾਰਮ ‘ਤੇ ਡਿਜੀਟਲ ਗੋਲਡ ਦੀ ਪੇਸ਼ਕਸ਼ ਸ਼ੁਰੂ ਕੀਤੀ ਸੀ। ਅਤੇ ਇਸਤੋਂ ਬਾਅਦ MobiKwik ਨੇ 2018 ਵਿਚ ਇਸ ਸਹੂਲਤ ਨੂੰ ਲਾਂਚ ਕੀਤਾ ਸੀ ਅਤੇ Googlepay ਨੇ ਇਸਨੂੰ ਅਪ੍ਰੈਲ 2019 ਵਿਚ ਪੇਸ਼ ਕੀਤਾ ਸੀ।