ਜਲਦ ਨਬੇੜ ਲਓ ਬੈਂਕ ਨਾਲ ਜੁੜੇ ਸਾਰੇ ਕੰਮ, ਅਕਤੂਬਰ ‘ਚ ਇੰਨੇ ਦਿਨ ਬੰਦ ਰਹਿਣਗੇ ਬੈਂਕ

ਪੂਰੇ ਦੇਸ਼ ਵਿੱਚ ਤਿਓਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਜੇਕਰ ਤੁਸੀਂ ਬੈਂਕ ਜਾਣ ਵਾਲੇ ਕੰਮ ਅਗਲੇ ਮਹੀਨੇ ਤੇ ਰਖੇ ਹੋਏ ਹਨ ਤਾਂ ਤੁਹਾਨੂੰ ਦੱਸ ਦੇਈਏ ਕਿ ਅਕਤੂਬਰ ‘ਚ ਲਗਭਗ 11 ਦਿਨ ਬੈਂਕ ਬੰਦ ਰਹਿਣਗੇ। ਇਸ ਲਈ ਜਿੰਨਾ ਜ਼ਲਦੀ ਹੋ ਸਕੇ ਬੈਂਕ ਨਾਲ ਜੁੜੇ ਸਾਰੇ ਕੰਮ ਕਰ ਲਓ। ਨਾਲ ਹੀ ਤਿਓਹਾਰਾਂ ‘ਤੇ ਖਰਚ ਕਰਨ ਲਈ ਵੀ ਪਹਿਲਾਂ ਹੀ ਪੈਸਾ ਤਿਆਰ ਰੱਖੋ।

2 ਅਕਤੂਬਰ ਤੋਂ ਅਗਲੇ ਮਹੀਨੇ ਦੀਆਂ ਛੁੱਟੀਆਂ ਦੀ ਸ਼ੁਰੂਆਤ ਹੋ ਰਹੀ ਹੈ। ਤੁਸੀਂ ਸਾਰੇ ਜਾਣਦੇ ਹੋਵੋਗੇ ਕਿ 2 ਅਕਤੂਬਰ ਨੂੰ ਗਾਂਧੀ ਜਯੰਤੀ ਦੀ ਛੁੱਟੀ ਹੁੰਦੀ ਹੈ। ਇਸ ਤੋਂ ਬਾਅਦ 6,7 ਅਤੇ 8 ਅਕਤੂਬਰ ਨੂੰ ਲਗਾਤਾਰ ਤਿੰਨ ਦਿਨ ਫਿਰ ਬੈਂਕ ਬੰਦ ਰਹਿਣਗੇ । 6 ਅਕਤੂਬਰ ਨੂੰ ਐਤਵਾਰ ਦੀ ਛੁੱਟੀ , 7 ਅਕਤੂਬਰ ਨੂੰ ਨਵਮੀ ਅਤੇ 8 ਅਕਤੂਬਰ ਨੂੰ ਦੁਸਹਿਰੇ ਦੀ ਛੁੱਟੀ ਹੋਵੇਗੀ ਜਿਸ ਦੇ ਚਲਦੇ ਬੈਂਕ ਬੰਦ ਰਹਿਣਗੇ।

ਫਿਰ ਮਹੀਨੇ ਦਾ ਦੂਜਾ ਸ਼ਨੀਵਾਰ ਹੋਣ ਕਰਕੇ 12 ਅਕਤੂਬਰ ਨੂੰ ਵੀ ਬੈਂਕ ਬੰਦ ਰਹੇਗਾ ਅਤੇ 13 ਅਕਤੂਬਰ ਨੂੰ ਬੈਂਕ ਐਤਵਾਰ ਦੀ ਛੁੱਟੀ ਕਰਕੇ ਬੰਦ ਰਹਿਣਗੇ। ਅਗਲੇ ਐਤਵਾਰ ਦੀ ਛੁੱਟੀ 20 ਅਕਤੂਬਰ ਨੂੰ ਆ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਦੀਵਾਲੀ ‘ਤੇ ਵੀ ਬੈਂਕ ਚਾਰ ਦਿਨ ਬੰਦ ਰਹਿਣਗੇ।

ਚੌਥਾ ਸ਼ਨੀਵਾਰ ਹੋਣ ਦੀ ਵਜ੍ਹਾ ਨਾਲ 26 ਅਕਤੂਬਰ ਨੂੰ ਬੈਂਕ ਬੰਦ ਰਹਿਣਗੇ। ਇਸ ਸਾਲ ਦੀਵਾਲੀ ਵੀ ਐਤਵਾਰ ਨੂੰ ਹੈ। 27 ਅਕਤੂਬਰ ਅਤੇ ਦੀਵਾਲੀ ਹੋਣ ਦੇ ਕਾਰਨ ਬੈਂਕ ਬੰਦ ਰਹਿਣਗੇ। 28 ਅਕਤੂਬਰ ਨੂੰ ਗੋਵਰਧਨ ਪੂਜਾ ਅਤੇ 29 ਅਕਤੂਬਰ ਨੂੰ ਭਾਈਦੂਜ ਦੇ ਮੌਕੇ ‘ਤੇ ਬੈਂਕ ਬੰਦ ਰਹਿਣਗੇ।