ਹਰਿਆਣਾ ਵਿੱਚ ਇਸ ਰੇਟ ਵਿਕੀ ਬਾਸਮਤੀ 1509

ਪੂਰੇ ਦੇਸ਼ ਦੀਆਂ ਅਨਾਜ ਮੰਡੀਆਂ ਵਿਚ ਹੌਲੀ ਹੌਲੀ ਝੋਨੇ ਦੀ ਆਮਦ ਵੱਧ ਰਹੀ ਹੈ। ਅੱਜ ਅਸੀਂ ਤੁਹਾਨੂੰ ਹਰਿਆਣਾ ਦੀਆਂ ਕੁਝ ਮੰਡੀਆਂ ਦੇ ਬਾਸਮਤੀ 1509 ਦੇ ਭਾਅ ਦੱਸ ਰਹੇ ਹਾਂ। ਦਰਅਸਲ ਵਪਾਰੀ ਨਰਮੇ ਦੀ ਬੋਲੀ ਆਪਣੀ ਮਰਜੀ ਨਾਲ ਲਗਾਉਂਦੇ ਹਨ। ਪਰ ਇਸ ਵਾਰ ਬਾਸਮਤੀ 1509 ਝੋਨੇ ਵਿੱਚ ਵੀ ਵਪਾਰੀ ਮਨ ਚਾਹੇ ਰੇਟ ਲਾ ਰਹੇ ਹਨ।

ਸ਼ੁੱਕਰਵਾਰ 27 ਸਤੰਬਰ ਨੂੰ ਵਪਾਰੀਆਂ ਨੇ ਬਾਸਮਤੀ 1509 ਲਈ 2400 ਤੋਂ 2700 ਰੁਪਏ ਰੇਟ ਲਗਾਏ। ਪਰ ਫਿਰ ਵੀ ਕੁਝ ਹੀ ਢੇਰੀਆਂ 2700 ਰੁਪਏ ਦੀ ਕੀਮਤ ਵਿਚ ਵਿਕੀਆਂ। ਬਾਕੀ 2400 ਰੁਪਏ ਤੋਂ 2550 ਰੁਪਏ ਪ੍ਰਤੀ ਕੁਇੰਟਲ ਹੀ ਵਿਕ ਰਹੀਆਂ ਹਨ।

ਤੁਹਾਨੂੰ ਦੱਸ ਦੇਈਏ ਕਿ ਇੱਥੇ ਵੱਡੀ ਗਿਣਤੀ ਵਿੱਚ ਵਪਾਰੀ ਹਨ ਜੋ ਬਾਸਮਤੀ ਨੂੰ ਖਰੀਦਦੇ ਹਨ, ਪਰ ਫਿਰ ਵੀ ਵਪਾਰੀ ਇੱਕਜੁੱਟ ਹੋ ਕੇ ਬੋਲੀ ਨਹੀਂ ਲਗਾਉਂਦੇ। ਬਹੁਤ ਸਾਰੀਆਂ ਢੇਰੀਆਂ ਤੇ ਤਾਂ ਵਪਾਰੀ ਸਿਰਫ ਇੱਕ ਜਾਂ ਦੋ ਬੋਲੀਆਂ ਲਗਾਉਂਦੇ ਹਨ। ਜਿਸ ਕਾਰਨ ਕਿਸਾਨ ਆਪਣੀਆਂ ਫ਼ਸਲਾਂ ਘੱਟ ਰੇਟਾਂ ਵਿਚ ਵੇਚਣ ਲਈ ਮਜਬੂਰ ਹੋ ਜਾਂਦੇ ਹਨ।

ਇਹੀ ਤਰੀਕਾ ਵਪਾਰੀ ਫਤਿਹਾਬਾਦ ਵਿਚ ਨਰਮੇ ਦੇ ਰੇਟ ਲਾਉਂਦੇ ਸਮੇ ਅਪਣਾ ਰਹੇ ਹਨ। ਫਤਿਹਾਬਾਦ ਵਿਚ ਨਰਮੇ ਦੇ ਸਿਰਫ ਦੋ ਖਰੀਦਦਾਰ ਹਨ, ਇਸਦਾ ਫਾਇਦਾ ਲੈਂਦਿਆਂ ਉਹ ਕਿਸਾਨਾਂ ਤੋਂ ਹੋਰ ਮੰਡੀਆਂ ਦੇ ਮੁਕਾਬਲੇ 100 ਤੋਂ 300 ਰੁਪਏ ਪ੍ਰਤੀ ਕੁਇੰਟਲ ਸਸਤੇ ਰੇਟ ਤੇ ਨਰਮਾ ਖਰੀਦਦੇ ਹਨ।

ਪਿਛਲੇ ਲੰਬੇ ਸਮੇਂ ਤੋਂ ਕਿਸਾਨਾਂ ਨੂੰ ਨੁਕਸਾਨ ਝੱਲਣਾ ਪੈ ਰਿਹਾ ਹੈ। ਅਗਲੇ ਹਫਤੇ ਤੋਂ ਮੰਡੀ ਵਿਚ ਪਰਮਲ ਝੋਨੇ ਦੇ ਨਾਲ ਨਾਲ ਬਾਸਮਤੀ 1121 ਵੀ ਆਉਣੀ ਸ਼ੁਰੂ ਹੋ ਜਾਵੇਗੀ। ਹਾਲਾਂਕਿ ਪਰਮਲ ਝੋਨੇ ਸਰਕਾਰੀ ਖਰੀਦ ਹੈ, ਪਰ ਫਿਰ ਵੀ ਸਰਕਾਰੀ ਏਜੰਸੀਆਂ ਇਸ ਨੂੰ ਆਪਣੀ ਮਰਜ਼ੀ ਨਾਲ ਖ੍ਰੀਦਨਗੀਆਂ ।ਇਸੇ ਤਰ੍ਹਾਂ ਵਪਾਰੀ 1121 ਦੇ ਰੇਟ ਲਾਉਂਦੇ ਹਨ। ਮਾਰਕੀਟ ਕਮੇਟੀ ਵੱਲੋਂ ਕਦੇ ਵੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ ਕਿ ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਦਾ ਸਹੀ ਮੁੱਲ ਦਿੱਤਾ ਜਾਵੇ।