ਇਸ ਮਕੈਨਿਕ ਕੋਲ ਦੂਰੋਂ ਦੂਰੋਂ Bullet ਠੀਕ ਕਰਵਾਉਣ ਆਉਂਦੇ ਹਨ ਨੌਜਵਾਨ, ਜਾਣੋ ਖਾਸੀਅਤ

ਜਿਆਦਾਤਰ ਪੰਜਾਬੀ ਬੁਲਟ ਮੋਟਰਸਾਈਕਲ ਦੇ ਸ਼ੌਕੀਨ ਹੁੰਦੇ ਹਨ ਅਤੇ ਕਦੇ ਨਾ ਕਦੇ ਇਸਨੂੰ ਖਰੀਦਣਾ ਜਰੂਰ ਚਾਹੁੰਦੇ ਹਨ। ਪੰਜਾਬੀ ਮੁੰਡਿਆਂ ਦੀ ਪਹਿਲੀ ਪਸੰਦ ਵੀ ਬੁਲਟ ਹੀ ਹੁੰਦਾ ਹੈ। ਅੱਜ ਅਸੀਂ ਪੰਜਾਬ ਦੇ ਸਭਤੋਂ ਮਾਹਿਰ ਬੁਲਟ ਮਕੈਨਿਕ ਬਾਰੇ ਜਾਣਕਾਰੀ ਦੇਵਾਂਗੇ। ਇਸ ਮਕੈਨਿਕ ਕੋਲ ਲੋਕ ਬਹੁਤ ਦੂਰੋਂ ਦੂਰੋਂ ਬੁਲਟ ਰਿਪੇਅਰ ਅਤੇ ਮੋਡੀਫਾਈ ਕਰਵਾਉਣ ਆਉਂਦੇ ਹਨ।

ਤੁਹਾਨੂੰ ਦੱਸ ਦੇਈਏ ਕਿ ਇਸ ਮਕੈਨਿਕ ਦਾ ਨਾਮ ਮਿਹਰ ਸਿੰਘ ਹੈ ਅਤੇ ਇਹ ਫਰੀਦਕੋਟ ਜਿਲ੍ਹੇ ਵਿੱਚ ਮਿਹਰ ਆਟੋ ਵਰਕਸ ਨਾਮ ਦੀ ਦੁਕਾਨ ਚਲਾ ਰਿਹਾ ਹੈ। ਇਸ ਮਕੈਨਿਕ ਦਾ ਕਹਿਣਾ ਹੈ ਕਿ ਉਸਨੇ ਇਹ ਕੰਮ 1975 ਵਿੱਚ ਸ਼ੁਰੂ ਕੀਤਾ ਸੀ ਅਤੇ ਉਸਤੋਂ ਬਾਅਦ ਉਨ੍ਹਾਂ ਦੇ ਬੇਟੇ ਗੁਰਪ੍ਰੀਤ ਸਿੰਘ ਨੇ ਸੰਨ 2000 ਦੇ ਵਿਚ ਬੁਲੇਟ ਰਿਪੇਅਰਿੰਗ ਦਾ ਕੰਮ ਸ਼ੁਰੂ ਕੀਤਾ ਸੀ ਅਤੇ ਉਸਤੋਂ ਬਾਅਦ ਲਗਾਤਾਰ ਹੋ ਬੁਲੇਟ ਰਿਪੇਅਰ ਦਾ ਕੰਮ ਹੀ ਕਰ ਰਹੇ ਹਨ।

ਅੱਜ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਕਿ ਇੱਥੋਂ ਦੀ ਅਜਿਹੀ ਕੀ ਖਾਸੀਅਤ ਹੈ ਜੋ ਪੂਰੇ ਪੰਜਾਬ ਤੋਂ ਨੌਜਵਾਨ ਇਸ ਜਗ੍ਹਾ ਤੇ ਬੁਲਟ ਦਾ ਕੰਮ ਕਰਵਾਉਣ ਆਉਂਦੇ ਹਨ। ਇਥੇ ਸਾਰਾ ਦਿੰਨ ਭੀੜ ਲੱਗੀ ਹੁੰਦੀ ਹੈ ਅਤੇ ਲੋਕ ਕਈ ਘੰਟੇ ਲਗਾਤਾਰ ਰੁਕ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਹਨ। ਇਥੇ ਦੂਰੋਂ ਦੂਰੋਂ ਨੌਜਵਾਨ ਆਪਣੇ ਬੁਲਟ ਦੀ ਸਰਵਿਸ ਕਰਵਾਉਣ ਅਤੇ ਉਨ੍ਹਾਂ ਦੇ ਸਾਇਲੈਂਸਰ ਬਦਲਵਾਉਣ ਲਈ ਆਉਂਦੇ ਹਨ।

ਇਸ ਮਕੈਨਿਕ ਦਾ ਕਹਿਣਾ ਹੈ ਕਿ ਉਹ ਹਰ ਰੋਜ਼ ਲਗਭਗ 20 ਬੁਲਟ ਰਿਪੇਅਰ ਕਰਦੇ ਹਨ ਅਤੇ ਲੋਕਾਂ ਨੂੰ ਉਨ੍ਹਾਂ ਤੋਂ ਬੁਲਟ ਰਿਪੇਅਰ ਕਰਵਾਉਣ ਲਈ ਦੋ ਤਿੰਨ ਦਿਨ ਪਹਿਲਾਂ ਸਮਾਂ ਲੈਣਾ ਪੈਂਦਾ ਹੈ। ਇਸ ਰਿਪੇਅਰ ਸੈਂਟਰ ਦੀਆਂ ਹੋਰ ਖ਼ਾਸੀਅਤਾਂ ਜਾਂਣੇ ਲਈ ਹੇਠਾਂ ਦਿਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com