ਸਿਮਰਜੀਤ ਬੈਂਸ ਨੇ ਕੀਤੀ ਕੇਜਰੀਵਾਲ ਦੀ ਸਪੋਟ ਅਤੇ ਕੈਪਟਨ ਅਮਰਿੰਦਰ ਸਿੰਘ ਬਾਰੇ ਕਹੀਆਂ ਇਹ ਖਰੀਆਂ ਗੱਲਾਂ

ਦੋਸਤੋ ਜਿਵੇਂ ਕਿ ਤੁਸੀਂ ਜਾਂਦੇ ਹੋ ਕਿ ਦਿੱਲੀ ਵਿਚ ਅਸੈਂਬਲੀ ਚੋਣਾਂ ਹੋਣ ਜਾ ਰਹੀਆਂ ਹਨ ਜਿਸਦਾ ਸਿਆਸੀ ਅਸਰ ਪੰਜਾਬ ਵਿਚ ਵੀ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ ਦੇ ਲੀਡਰਾਂ ਵਿਚ ਦਿੱਲੀ ਦੀਆਂ ਚੋਣਾਂ ਨੂੰ ਲੈ ਕੇ ਭਾਰੀ ਉਤਸ਼ਾਹ ਨਜ਼ਰ ਆ ਰਿਹਾ ਹੈ ਅਤੇ ਕਈ ਲੀਡਰ ਦਿੱਲੀ ਵਿਚ ਆਪਣੀਆਂ ਆਪਣੀਆਂ ਪਾਰਟੀਆਂ ਲਈ ਚੋਣ ਪ੍ਰਚਾਰ ਵੀ ਕਰਦੇ ਨਜ਼ਰ ਆਏ।

ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਬਾਰੇ ਪਿਛਲੇ ਦਿਨੀਂ ਕੈਪਟਨ ਅਮਰਿੰਦਰ ਸਿੰਘ ਨੇ ਭਾਸ਼ਣ ਦੌਰਾਨ ਕਾਫੀ ਗੱਲਾਂ ਕਹੀਆਂ। ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਕੇਜਰੀਵਾਲ 2 ਲੱਖ ਨੌਕਰੀਆਂ ਦੇਣ ਦੀ ਗੱਲ ਕਹਿ ਰਿਹਾ ਹੈ ਜਦਕਿ ਅਸੀਂ ਪੰਜਾਬ ਵਿਚ 11 ਲੱਖ ਨੌਕਰੀਆਂ ਦੇ ਚੁੱਕੇ ਹਾਂ। ਨਾਲ ਹੀ ਉਨ੍ਹਾਂ ਪਾਣੀ ਫ੍ਰੀ ਦੇਣ ਦੀ ਗੱਲ ਕਰਦਿਆਂ ਕਿਹਾ ਕਿ ਪੰਜਾਬ ਵਿਚ ਪਾਣੀ ਹਮੇਸ਼ਾ ਫ੍ਰੀ ਹੈ ਅਤੇ ਰਹੇਗਾ।

ਇਸੇ ਵਿਚਕਾਰ ਸਿਮਰਜੀਤ ਬੈਂਸ ਨੇ ਕੇਜਰੀਵਾਲ ਦੀ ਸਪੋਟ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਝੂਠ ਬੋਲਣ ਲੱਗੇ ਬਿਲਕੁਲ ਨਹੀਂ ਸੋਚਦੇ। ਬੈਂਸ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪ ਹਾਲੇ ਤੱਕ ਕੁਝ ਨਹੀਂ ਕੀਤਾ ਇਸ ਲਈ ਉਹ ਕੇਜਰੀਵਾਲ ਨੂੰ ਕਿਵੇਂ ਕੁਝ ਕਹਿ ਸਕਦੇ ਹਨ। ਨਾਲ ਹੀ ਉਨ੍ਹਾਂ ਭਾਜਪਾ ਸਰਕਾਰ ਬਾਰੇ ਵੀ ਕੁਝ ਖਰੀਆਂ ਗੱਲਾਂ ਕਹੀਆਂ। ਇਸ ਖ਼ਬਰ ਦੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com