ਮਾਰੂਤੀ ਨੇ ਲਾਂਚ ਕੀਤੀ ਸਭ ਤੋਂ ਸਸਤੀ ਕਾਰ, ਕੀਮਤ ਜਾਣ ਕੇ ਆ ਜਾਵੇਗਾ ਮਜ਼ਾ

ਭਾਰਤ ਵਿੱਚ ਆਟੋ ਸੈਕਟਰ ਵਿੱਚ ਮੰਦੀ ਦਾ ਦੌਰ ਲਗਾਤਾਰ ਜਾਰੀ ਹੈ, ਪਰ ਇਸੇ ਵਿਚਕਾਰ ਭਾਰਤ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੁਤੀ ਸੁਜ਼ੂਕੀ ਆਪਣੀ ਵਿਕਰੀ ਵਧਾਉਣ ਲਈ ਇੱਕ ਵੱਡਾ ਧਮਾਕਾ ਕੀਤਾ ਹੈ। ਮਾਰੂਤੀ ਨੇ ਅੱਜ ਭਾਰਤੀ ਬਜ਼ਾਰ ਵਿੱਚ ਆਪਣੀ ਮਿੰਨੀ ਕ੍ਰੌਸ ਹੈਚਬੈਕ ‘S Presso’ ਨੂੰ ਲਾਂਚ ਕਰ ਦਿੱਤਾ ਹੈ।

ਇਹ ਕਾਰ 1.0 ਲੀਟਰ ਪੈਟਰੋਲ ਇੰਜ਼ਨ ਦੇ ਨਾਲ ਆਏਗੀ ਅਤੇ ਇਸਦਾ ਸਿੱਧਾ ਮੁਕਾਬਲਾ Renault ਦੀ ਕਵਿਡ ਨਾਲ ਹੋਵੇਗਾ। ਇਸ ਕਾਰ (S Presso) ਨੂੰ ਮਾਰੂਤੀ ਦੁਆਰਾ ਨੌਜਵਾਨਾਂ ਨੂੰ ਧਿਆਨ ‘ਚ ਰੱਖ ਕੇ ਡਿਜ਼ਾਇਨ ਕੀਤਾ ਹੈ। ਖਾਸ ਕਰਕੇ ਉਹ ਜਿਨ੍ਹਾਂ ਨੇ ਪਹਿਲੀ ਵਾਰ ਕਾਰ ਖਰੀਦਣੀ ਹੈ। ਤੁਹਾਨੂੰ ਦੱਸ ਦੇਈਏ ਕਿ ਮਾਰੂਤੀ ਦੀ ਇਹ ਕਾਰ ਬੀਐਸ6 ਨਾਰਮ ਨਾਲ ਆਵੇਗੀ।

ਟ੍ਰਿਮ ਲੇਵਲ ਵੈਰੀਐਂਟਸ- ਸਟੈਂਡਰਡ, LXi ਅਤੇ VXi  ਤੋਂ ਬਿਨਾਂ ਮਾਰੂਤੀ ਦੁਆਰਾ ਇਸ ਮਿੰਨੀ ਕ੍ਰੌਸ਼ ਹੈਚਬੈਕ ਨੂੰ ਕੁੱਲ 6 ਵੈਰੀਅੰਟਸ ਵਿੱਚ ਲਾਂਚ ਕੀਤਾ ਗਿਆ ਹੈ। ਨਾਲ ਹੀ ਗਾਹਕਾਂ ਨੂੰ ਇਸ ਕਾਰ ਵਿੱਚ 5-ਸਪੀਡ ਮੈਨੂਅਲ ਅਤੇ ਏਐਮਟੀ ਗਿਅਰਬਾਕਸ ਵੀ ਮਿਲੇਗਾ। ਸੇਫਟੀ ਫਿਚਰਸ ਦੀ ਗੱਲ ਕੀਤੀ ਜਾਵੇ ਤਾਂ ਮਾਰੂਤੀ ਦੁਆਰਾ ਇਸ ਕਾਰ ‘ਚ ਸਾਰੇ ਨਵੇਂ ਸੇਫਟੀ ਫੀਚਰਸ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

ਕੀਮਤ

ਕੀਮਤ ਦੀ ਗੱਲ ਕੀਤੀ ਜਾਵੇ ਤਾਂ ਇਸ ਕਾਰ ਦੇ ਸਟੈਂਡਰਡ ਵੈਰੀਐਂਟ ਦੀ ਕੀਮਤ 3.69 ਲੱਖ ਰੁਪਏ ਰੱਖੀ ਗਈ ਹੈ।ਅਤੇ ਇਸਦੇ ਸਬਤੋ ਟਾਪ ਵੈਰੀਐਂਟ VXi+ AGS ਦੀ ਕੀਮਤ 4.91 ਲੱਖ ਰੁਪਏ ਹੈ, ਬਾਕੀ ਸਾਰੇ ਵੈਰੀਐਂਟਸ ਇਸੇ ਕੀਮਤ ਦੇ ਵਿਚਕਾਰ ਦੇ ਹਨ।

ਇੰਨੀ ਘੱਟ ਕੀਮਤ ਹੋਣ ਦੇ ਚਲਦੇ ਇਸ ਕਾਰ ਨੂੰ ਉਹ ਵੀ ਖਰੀਦ ਸਕਦੇ ਹਨ ਜੋ ਜਿਨ੍ਹਾਂ ਦਾ ਬਜਟ ਘੱਟ ਹੈ ਪਰ ਉਹ ਨਵੀਂ ਕਾਰ ਖਰੀਦਣ ਦਾ ਸੋਚ ਰਹੇ ਹਨ, ਮਾਰੂਤੀ ਨੇ ਉਮੀਦ ਜਤਾਈ ਹੈ ਕਿ ਉਹ ਐਂਟ੍ਰੀ ਲੇਵਲ ਕਲਾਸ ਦੀ ਇਸ ਸ਼ਾਨਦਾਰ ਅਤੇ ਸਸਤੀ ਕਾਰ ਨਾਲ ਆਪਣੀ ਵਿਕਰੀ ਵਧਾਉਣ ਵਿੱਚ ਕਾਮਯਾਬ ਹੋ ਸਕੇਗੀ।