ਜੇਕਰ ਤੁਹਾਡੇ ਕੋਲ ਹੈ ਖਾਲੀ ਜ਼ਮੀਨ ਤਾਂ ਤੁਸੀਂ ਘਰ ਬੈਠੇ ਕਮਾ ਸਕਦੇ ਹੋ 50 ਹਜ਼ਾਰ ਮਹੀਨਾ, ਜਾਣੋ ਕਿਵੇਂ

ਦੋਸਤੋ ਜੇਕਰ ਤੁਹਾਡੇ ਕੋਲ ਵੀ ਖਾਲੀ ਜ਼ਮੀਨ ਜਿਵੇਂ ਪਲਾਟ ਜਾਂ ਮਕਾਨ ਹੈ ਤਾਂ ਤੁਸੀਂ ਘਰ ਬੈਠੇ 50 ਹਜ਼ਾਰ ਰੁਪਏ ਦੀ ਕਮਾਈ ਕਰ ਸਕਦੇ ਹੋ। ਜੀ ਹਾਂ, ਤੁਸੀਂ ਆਪਣੀ ਖਾਲੀ ਪਈ ਜਗ੍ਹਾ ਵਿੱਚ ਮੋਬਾਈਲ ਟਾਵਰ ਲਗਾ ਕੇ ਚੰਗੀ ਕਮਾਈ ਕਰ ਸਕਦੇ ਹੋ। ਤੁਹਾਨੂੰ ਦੱਸ ਦੇਈਏ ਕਿ ਮੋਬਾਈਲ ਟਾਵਰ ਲਗਾਉਣ ਲਈ ਤੁਹਾਨੂੰ ਕੁਝ ਮਹੱਤਵਪੂਰਣ ਗੱਲਾਂ ਦਾ ਧਿਆਨ ਰੱਖਣਾ ਪਵੇਗਾ। ਜਿਵੇਂ ਕਿ ਤੁਸੀਂ ਜਿੱਥੇ ਟਾਵਰ ਲਗਵਾਉਣ ਚਾਹੁੰਦੇ ਹੋ ਉਸ ਖੇਤਰ ਨੂੰ ਮੋਬਾਈਲ ਟਾਵਰ ਦੀ ਜ਼ਰੂਰਤ ਹੈ ਜਾਂ ਨਹੀਂ।

ਟਾਵਰ ਲਗਾਉਣ ਵਾਲਿਆਂ ਕੰਪਨੀਆਂ ਪਹਿਲਾਂ ਇਸ ਚੀਜ ਦੀ ਜਾਂਚ ਕਰਦਿਆਂ ਹਨ ਕਿ ਕੀ ਇਹ ਖੇਤਰ ਸੰਘਣੀ ਆਬਾਦੀ ਤੋਂ ਬਹੁਤ ਦੂਰ ਹੈ। ਜੇਕਰ ਕੰਪਨੀ ਵੱਲੋਂ ਤੁਹਾਡੀ ਅਰਜ਼ੀ ਮੰਜੂਰ ਕਰ ਲਈ ਜਾਂਦੀ ਹੈ ਤਾਂ ਤੁਸੀਂ ਉਸ ਜਗ੍ਹਾ ‘ਤੇ ਮੋਬਾਈਲ ਟਾਵਰ ਲਗਾ ਸਕਦੇ ਹੋ ਅਤੇ ਘਰ ਵੇਹਲੇ ਬੈਠ ਚੰਗੀ ਕਮਾਈ ਕਰ ਸਕਦੇ ਹੋ। ਜੇਕਰ ਤੁਸੀਂ ਆਪਣੇ ਪਲਾਟ ਜਾਂ ਮਕਾਨ ਵਿੱਚ ਮੋਬਾਈਲ ਟਾਵਰ ਲਗਾਉਣਾ ਚਾਹੁੰਦੇ ਹੋ ਤਾਂ ਧਿਆਨ ਰਹੇ ਕਿ ਤੁਹਾਡੀ ਜਗ੍ਹਾ ਸੰਘਣੀ ਆਬਾਦੀ ਵਾਲੇ ਖੇਤਰ ਤੋਂ ਦੂਰ ਹੋਣੀ ਚਾਹੀਦੀ ਹੈ।

ਮੋਬਾਈਲ ਟਾਵਰ ਲਗਾਉਣ ਲਈ ਸਭਤੋਂ ਪਹਿਲਾਂ ਤੁਹਾਨੂੰ ਕੰਪਨੀ ਵਿੱਚ ਅਰਜ਼ੀ ਦੇਣੀ ਪਵੇਗੀ। ਧਿਆਨ ਰਹੇ ਕਿ ਜੇਕਰ ਤੁਹਾਡੀ ਜ਼ਮੀਨ ਵਿੱਚ ਮੋਬਾਈਲ ਟਾਵਰ ਲਗਾਉਣ ਲਈ ਕੋਈ ਤੁਹਾਡੇ ਤੋਂ ਪੈਸੇ ਦੀ ਮੰਗ ਕਰਦਾ ਹੈ, ਤਾਂ ਇਹ ਪੂਰੀ ਤਰ੍ਹਾਂ ਫਰਜੀ ਹੁੰਦਾ ਹੈ। ਜ਼ਮੀਨ ਨੂੰ ਦੇਖਣ ਤੋਂ ਬਾਅਦ ਹੀ ਕੋਈ ਕੰਪਨੀ ਇਕਰਾਰਨਾਮਾ ਕਰਦੀ ਹੈ। ਮੋਬਾਈਲ ਟਾਵਰ ਲਗਾਉਣ ਦੇ ਬਦਲੇ, ਕੰਪਨੀ ਤੁਹਾਨੂੰ ਕਿਰਾਇਆ ਦਿੰਦੀ ਹੈ।

ਮੋਬਾਈਲ ਟਾਵਰ ਦੀ ਅਰਜ਼ੀ ਦੇਣ ਲਈ ਤੁਸੀਂ ਕੰਪਨੀ ਦੇ ਹੈਲਪਲਾਈਨ ਨੰਬਰ, ਜਾਂ ਈਮੇਲ ਆਈਡੀ ਰਾਹੀਂ ਸੰਪਰਕ ਕਰ ਸਕਦੇ ਹੋ । ਜਾਂ ਫਿਰ ਤੁਸੀਂ ਕੰਪਨੀ ਦੀ ਅਧਿਕਾਰਤ ਵੈਬਸਾਈਟ ‘ਤੇ ਐਪਲੀਕੇਸ਼ਨ ਫਾਰਮ ਦੇਖ ਸਕਦੇ ਹੋ। ਤੁਹਾਨੂੰ ਜ਼ਮੀਨ ਦਾ ਪਤਾ, ਮਾਲਕ ਦਾ ਨਾਮ ਅਤੇ ਜ਼ਮੀਨ ਦੀ ਕਿਸਮ ਸਮੇਤ ਪੂਰੀ ਜਾਣਕਾਰੀ ਅਰਜ਼ੀ ਦੇ ਨਾਲ ਦੇਣੀ ਪਵੇਗੀ। ਇਸ ਤੋਂ ਬਾਅਦ, ਕੰਪਨੀ ਤੁਹਾਡੇ ਨਾਲ ਖੁਦ ਸੰਪਰਕ ਕਰੇਗੀ ਅਤੇ ਹੋਰ ਜਾਣਕਾਰੀ ਪ੍ਰਾਪਤ ਕਰੇਗੀ।