ਕਦੇ ਇਨ੍ਹਾਂ ਨੌਜਵਾਨਾਂ ਥੱਲੇ ਹੁੰਦੀ ਸੀ Audi ਗੱਡੀ, ਜਾਣੋ ਅਜਿਹਾ ਕੀ ਹੋਇਆ ਜੋ ਲਾਉਣੀ ਪਈ ਸਟਾਲ

ਦੋਸਤੋ ਅੱਜ ਅਸੀਂ ਤੁਹਾਨੂੰ ਦੋ ਅਜਿਹੇ ਸਿੱਖ ਨੌਜਵਾਨਾਂ ਦੀ ਬਾਰੇ ਦੱਸਾਂਗੇ ਜਿਨ੍ਹਾਂ ਇਹ ਸਾਬਿਤ ਕਰ ਦਿੱਤਾ ਹੈ ਕਿ ਚਾਹੇ ਕੁਝ ਵੀ ਹੋ ਜਾਵੇ ਪਰ ਸਾਨੂੰ ਕਦੇ ਵੀ ਹੌਂਸਲਾ ਨਹੀਂ ਹਾਰਨਾ ਚਾਹੀਦਾ। ਅਤੇ ਹਮੇਸ਼ਾ ਹਰ ਹਾਲਾਤ ਵਿਚ ਮਿਹਨਤ ਜਾਰੀ ਰੱਖਣੀ ਚਾਹੀਦੀ ਹੈ। ਇਨ੍ਹਾਂ ਦੋਵੇਂ ਨੌਜਵਾਨਾਂ ਦਾ ਕਹਿਣਾ ਹੈ ਕਿ ਕਿਸੇ ਸਮੇਂ ਇਹ ਗੱਡੀਆਂ ਵਿਚ ਘੁੰਮਦੇ ਸਨ ਅਤੇ Audi ਵਰਗੀਆਂ ਲਗਜ਼ਰੀ ਗੱਡੀਆਂ ਦੇ ਮਾਲਕ ਸਨ। ਪਰ ਹੁਣ ਇਹ ਇੱਕ ਸਟਾਲ ਲੈ ਕੇ ਮਿਹਨਤ ਨਾਲ ਗੁਜ਼ਾਰਾ ਕਰ ਰਹੇ ਹਨ।

ਇਨ੍ਹਾਂ ਦਾ ਕਹਿਣਾ ਹੈ ਕਿ ਉਹ ਪਹਿਲਾਂ ਵੀ ਮੇਹਨਤ ਕਰਦੇ ਸਨ ਅਤੇ ਹੁਣ ਵੀ ਮੇਹਨਤ ਕਰ ਰਹੇ ਹਨ। ਇਨ੍ਹਾਂ ਦੱਸਿਆ ਕਿ ਕਿਸੇ ਸਮੇਂ ਉਨ੍ਹਾਂ ਦਾ ਕਰੋੜਾਂ ਦਾ ਬਿਜਨੇਸ ਸੀ ਪਰ ਉਨ੍ਹਾਂ ਨੂੰ ਇੱਕ ਬਹੁਤ ਵੱਡਾ ਨੁਕਸਾਨ ਹੋਇਆ। ਪਰ ਉਨ੍ਹਾਂ ਨੇ ਫਿਰ ਵੀ ਹੌਂਸਲਾ ਨਹੀਂ ਛੱਡਿਆ ਅਤੇ ਅੱਜ ਵੀ ਗੁਰੂਆਂ ਦੇ ਸਿਖਾਏ ਸਿਧਾਂਤਾਂ ਤੇ ਚੱਲ ਕੇ ਮਿਹਨਤ ਦੀ ਰੋਟੀ ਖਾ ਰਹੇ ਹਨ। ਇਨ੍ਹਾਂ ਵਿਚੋਂ ਇੱਕ ਨੌਜਵਾਨ ਨੇ MBA ਕੀਤੀ ਹੋਈ ਹੈ ਅਤੇ ਦੂਸਰਾ ਵੀ BA ਪਾਸ ਹੈ।

ਇਸ ਨੌਜਵਾਨ ਦਾ ਕਹਿਣਾ ਹੈ ਕਿ 2016 ਵਿਚ ਉਨ੍ਹਾਂ ਦਾ ਕਾਰੋਬਾਰ ਮੰਦੀ ਦੇ ਕਾਰਨ ਬਿਲਕੁਲ ਠੱਪ ਹੋ ਗਿਆ। ਉਸਤੋਂ ਬਾਅਦ ਉਨ੍ਹੇ ਨੇ ਕੋਈ ਹੋਰ ਬਿਜਨੇਸ ਕਰਨ ਬਾਰੇ ਸੋਚਿਆ ਪਰ ਜਿਆਦਾ ਜਾਣਕਾਰੀ ਨਾ ਹੋਣ ਦੇ ਕਾਰਨ ਉਨ੍ਹਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ। ਇਸੇ ਤਰਾਂ ਉਨ੍ਹਾਂ ਦਾ ਪੈਸੇ ਡੁੱਬ ਗਿਆ ਅਤੇ ਉਨ੍ਹਾਂ ਨੂੰ ਗੱਡੀਆਂ ਤੱਕ ਵੇਚਣੀਆਂ ਪੈ ਗਈਆਂ। ਇੰਨਾ ਵੱਡਾ ਨੁਕਸਾਨ ਹੋਣ ਤੋਂ ਬਾਅਦ ਅਕਸਰ ਲੋਕ ਹੌਂਸਲਾ ਛੱਡ ਦਿੰਦੇ ਹਨ।

ਪਰ ਇਨ੍ਹਾਂ ਦੋ ਨੌਜਵਾਨਾਂ ਨੇ ਬਿਲਕੁਲ ਹੌਂਸਲਾ ਨਾ ਛੱਡਦੇ ਹੋਏ ਮੇਹਨਤ ਜਾਰੀ ਰੱਖੀ ਅਤੇ ਅੱਜ ਵੀ ਆਪਣੇ ਹੱਥੀਂ ਕਿਰਤ ਕਰਕੇ ਖਾ ਰਹੇ ਹਨ। ਇਹ ਅੱਜ ਦੇ ਨੌਜਵਾਨਾਂ ਲਈ ਇੱਕ ਮਿਸਾਲ ਹਨ ਜੋ ਹੌਂਸਲਾ ਛੱਡ ਕੇ ਬੈਠ ਜਾਂਦੇ ਹਨ ਜਾਂ ਫਿਰ ਗ਼ਲਤ ਰਾਹਾਂ ਵੱਲ ਤੁਰ ਪੈਂਦੇ ਹਨ। ਪੂਰੀ ਖ਼ਬਰ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com