ਜਾਣੋ ਕੌਣ ਹਨ ਇਹ ਸਰਦਾਰ ਸਾਹਿਬ, ਜੋ ਆਪਣੇ ਪੱਲਿਓਂ ਪੈਸੇ ਖਰਚ ਕੇ ਬਚਾ ਚੁੱਕੇ ਹਨ 93 ਜ਼ਿੰਦਗੀਆਂ

ਸਾਡੇ ਦੇਸ਼ ਵਿਚ ਬੇਰੁਜ਼ਗਾਰੀ ਵੱਧ ਹੋਣ ਕਰਕੇ ਨੌਜਵਾਨ ਬਾਹਰਲੇ ਮੁਲਕਾਂ ਨੂੰ ਜਾ ਰਹੇ ਹਨ । ਨੌਜਵਾਨ ਵਿਦੇਸ਼ਾਂ ਵਿਚ ਜਾਣ ਲਈ ਹਰ ਤਰੀਕੇ ਅਪਨਾ ਰਹੇ ਹਨ,ਜਿਸ ਕਾਰਨ ਨੌਜਵਾਨ ਵਿਦੇਸ਼ਾ ਵਿਚ ਫਸ ਕੇ ਰਹਿ ਜਾਂਦੇ ਹਨ, ਵਿਦੇਸ਼ਾ ਵਿਚ ਤੁਹਾਡੇ ਮਦਦ ਕਰਨ ਵਾਲੇ ਬਹੁਤ ਘੱਟ ਹੁੰਦੇ ਹਨ, ਪਰ ਯੂ.ਏ.ਈ ਵਿੱਚ ਇੱਕ ਅਜਿਹਾ ਭਾਰਤੀ ਰਹਿੰਦਾ ਹੈ ਅਤੇ ਉਨ੍ਹਾਂ ਨੂੰ ਜੇਲ੍ਹ ਤੋਂ ਰਿਹਾਅ ਕਰਵਾ ਕੇ ਆਪਣੇ ਮੁਲਕ ਵਾਪਸ ਭੇਜਦਾ ਹੈ। ਜੇ ਕੋਈ ਨੌਜਵਾਨ ਵਿਦੇਸ਼ ਵਿੱਚ ਰਹਿ ਰਿਹਾ ਹੋਵੇ ਅਤੇ ਉਸ ਨੂੰ ਫਾਂਸੀ ਜਾਂ ਉਮਰ ਕੈਦ ਹੋ ਜਾਏ ਤਾਂ। ਪਰ ਇਹ ਇਨਸਾਨ ਆਪਣੀ ਜੇਬ ਤੋਂ ਪੈਸੇ ਖਰਚ ਕੇ ਉਨ੍ਹਾਂ ਲੋਕਾਂ ਦੀ ਸਜ਼ਾ ਮੁਆਫ਼ ਕਰਵਾਉਂਦਾ ਹੈ, ਇਸ ਸ਼ਖਸ ਦਾ ਨਾਂ ਐੱਸ.ਪੀ ਸਿੰਘ ਓਬਰਾਏ ਹੈ।

ਐੱਸ.ਪੀ ਸਿੰਘ ਓਬਰਾਏ ਦੁਬਈ ਵਿੱਚ ਜਿੰਨ੍ਹਾਂ ਨੌਜਵਾਨਾਂ ਨੂੰ ਜਾਂ ਤਾਂ ਮੌਤ ਦੀ ਸਜ਼ਾ ਸੁਣਾਈ ਜਾਂਦੀ ਹੈ ਜਾਂ ਉਮਰ ਕੈਦ ਦੀ ਉਨ੍ਹਾਂ ਅਪਰਾਧੀਆਂ ਨੂੰ ਜੇਲ੍ਹ ਤੋਂ ਛੁਡਾਉਂਦੇ ਹਨ। ਓਬਰਾਏ ਇਨ੍ਹਾਂ ਅਪਰਾਧੀਆਂ ਦਾ ਮੁਕੱਦਮਾ ਆਪ ਲੜਦੇ ਹਨ। 93 ਅਪਰਾਧੀਆਂ ਦੀ ਜਾਨਾਂ ਉਹ ਪਿਛਲੇ 7 ਸਾਲਾਂ ਵਿੱਚ ਬਚਾ ਚੁੱਕੇ ਹਨ ਜਿੰਨ੍ਹਾਂ ਵਿੱਚ ਜ਼ਿਆਦਾਤਰ ਭਾਰਤੀ ਹਨ।ਖਾਸ ਗੱਲ ਤਾਂ ਇਹ ਕਿ ਉਨ੍ਹਾਂ ਵਿੱਚ 13 ਪਾਕਿਸਤਾਨੀ ਤੇ ਪੰਜ ਬੰਗਲਾਦੇਸ਼ੀ ਵੀ ਸ਼ਾਮਲ ਹਨ। ਐੱਸ.ਪੀ ਓਬਰਾਏ ਦਾ ਕਹਿਣਾ ਹੈ ਕਿ ਉਹ ਦੇਸ ਵੇਖ ਕੇ ਲੋਕਾਂ ਨੂੰ ਨਹੀਂ ਬਚਾਉਂਦੇ। ਇੰਨ੍ਹਾਂ ਸਾਰਿਆਂ ਨੂੰ ਇਨਸਾਨਾਂ ਵਜੋਂ ਦੇਖਦਾ ਹਾਂ।

ਅਮੀਰਾਤ ਵਿੱਚ ਇਸਲਾਮੀ ਸ਼ਰੀਆ ਕਾਨੂੰਨ ਚੱਲਦਾ ਹੈ।ਜਿਸ ਦੇ ਤਹਿਤ ਮਾ’ਰੇ ਗਏ ਸ਼ਖਸ ਦੇ ਪਰਿਵਾਰ ਵਾਲਿਆਂ ਨੂੰ ਬਲੱਡ ਮਨੀ ਦੇ ਕੇ ਅਪਰਾਧੀਆਂ ਦੀ ਫਾਂਸੀ ਦੀ ਸਜ਼ਾ ਮੁਆਫ਼ ਕਰਵਾਈ ਜਾ ਸਕਦੀ ਹੈ। ਪਰ ਪੈਸੇ ਦੀ ਪੇਸ਼ਕਸ਼ ਕਰਨਾ ਅਜਿਹੇ ਪਰਿਵਾਰ ਦੇ ਸਾਹਮਣੇ ਕਿੰਨਾ ਮੁਸ਼ਕਿਲ ਹੈ ? ਓਬਰਾਏ ਕਹਿੰਦੇ ਹਨ ਕਿ ਇਹ ਇੱਕ ਪੇਚੀਦਾ ਮਸਲਾ ਹੁੰਦਾ ਹੈ।

ਓਬਰਾਏ ਕਹਿੰਦੇ ਹਨ, “ਮੈਨੂੰ ਸਕੂਨ ਮਿਲਦਾ ਹੈ। ”ਦੁਬਈ ਦੀ ਇੱਕ ਅਦਾਲਤ ”ਓਬਰਾਏ ਮੁਤਾਬਕ, “ਕਿਸੇ ਦਾ ਪੁੱਤਰ ਖਤਮ ਕੀਤਾ ਗਿਆ ਹੈ ਅਤੇ ਤੁਸੀਂ ਉਸ ਨੂੰ ਪੈਸਿਆਂ ਦੀ ਪੇਸ਼ਕਸ਼ ਕਰੋ ਤਾਂ ਬਹੁਤ ਅਜੀਬ ਲੱਗਦਾ ਹੈ ਪਰ ਕੁਝ ਮਹੀਨਿਆਂ ਦੀ ਕੋਸ਼ਿਸ਼ ਤੋਂ ਬਾਅਦ ਇਹ ਮਸਲਾ ਹੱਲ ਹੋ ਜਾਂਦਾ ਹੈ। ਓਬਰਾਏ ਕਹਿੰਦੇ ਹਨ ਕਿਸੇ ਬੱਚੇ ਨੂੰ ਉਸਦਾ ਪਿਓ ਦਿੰਦਾ ਹਾਂ, ਕਿਸੇ ਮਾਂ ਨੂੰ ਉਸ ਦਾ ਪੁੱਤਰ ਦਿੰਦਾ ਹਾਂ ਜਾਂ ਕਿਸੇ ਭੈਣ ਨੂੰ ਉਸਦਾ ਭਰਾ ਦਿੰਦਾ ਹਾਂ, ਤਾਂ ਮੈਨੂੰ ਬਹੁਤ ਖੁਸ਼ੀ ਮਿਲਦੀ ਹੈ।